ਪੁਰਾਤਨ ਭਾਰਤ ਵਿੱਚ ਏ. ਟੀ. ਐੱਮ ਦੀ ਵਰਤੋਂ

ਏ. ਟੀ. ਐਮ ਦੀ ਧਾਰਣਾ ਨਿਸ਼ਚਤ ਤੌਰ ਤੇ ਹੀ ਨਵੀਂ ਹੈ ਅਤੇ ਸਾਨੂੰ ਇਸ ਬਾਰੇ ਥੋੜਾ ਜਾਨਣ ਦੀ ਲੋੜ ਹੈ।

ਬੈਕਾਂ ਦੁਆਰਾ ਮਸ਼ੀਨਾ ਵਿਚੋਂ ਪੈਸੇ ਕਢਾਉਣ ਲਈ ਏ. ਟੀ. ਐਮਜ਼ ਇਕ ਨਿਰਧਾਰਿਤ ਕਾਰਡਜ਼ ਹਨ, ਜੋ ਬੈਂਕਾ ਦੁਆਰਾ ਸਥਾਪਿਤ ਕੀਤੇ ਗਏ ਹਨ ਜਾਂ ਦੂਸਰੇ ਬੈਂਕਾਂ ਦੀਆਂ ਉਹ ਮਸ਼ੀਨਾਂ ਜਿਨ੍ਹਾਂ ਨਾਲ ਜਾਰੀ ਕਰਤਾ ਬੈਂਕ ਨੇ ਕੋਈ ਸਾਂਝ ਕੀਤੀ ਹੋਈ ਹੈ। ਕਈ ਵਾਰ ਦੂਸਰੇ ਬੈਂਕਾਂ ਦੀਆਂ ਮਸ਼ੀਨਾਂ ਵਿਚੋਂ ਪੈਸੇ ਕਢਾਉਣਾ ਹਮੇਸ਼ਾ ਨਿਸ਼ੁਲਕ ਹੁੰਦਾ ਹੈ। ਭਾਵੇਂ ਇਕ ਦਿਨ ਵਿੱਚ ਵੱਧ ਤੋਂ ਵੱਧ ਪੈਸੇ ਕਢਾਉਣ ਦੀ ਸੀਮਾ ਹੁੰਦੀ ਹੈ।

ਏ. ਟੀ.ਐਮ ਨੂੰ ਕਿਸੇ ਵੀ ਹੋਰ ਥਾਂ, ਜਿੱਥੇ ਮਸ਼ੀਨ ਉਪਲਭਦ ਹੈ, ਲਿਜਾਇਆ ਜਾ ਸਕਦਾ ਹੈ ਅਤੇ ਪੈਸੇ ਕਢਵਾਏ ਜਾ ਸਕਦੇ ਹਨ।

ਹਰੇਕ ਕਾਰਡ ਦਾ ਇਕ ਖਾਸ ਕੋਡ—ਕੂਟ-ਸੰਕੇਤ—ਹੁੰਦਾ ਹੈ ਜਿਸ ਨੂੰ ਕਾਰਡ ਧਾਰਕ ਜਾਣਦਾ ਹੈ। ਜਿਸ ਦੇ ਬਿਨਾਂ ਪੈਸੇ ਨਹੀਂ ਕਢਵਾਏ ਜਾ ਸਕਦੇ।

ਠੀਕ ਹੈ। ਹੁਣ ਅਸੀਂ ਆਪਣੇ ਮੂਲ ਵਿਵਾਦ ਵੱਲ ਮੁੜੀਏ ਜਿੱਥੇ ਅਸੀਂ ਆਖਦੇ ਹਾਂ ਕਿ ਏ. ਟੀ. ਐਮਜ਼ ਦੀ ਵਰਤੋਂ ਭਾਰਤ ਦੇ ਪੁਰਾਤਨ ਸਮੇਂ ਵਿੱਚ ਹੁੰਦੀ ਸੀ। ਇਹ ਸਪਸ਼ਟ ਹੈ ਕਿ ਉਸ ਸਮੇਂ ਅਜਿਹੇ ਕੋਈ ਯੰਤਰ ਅਤੇ ਬੈਂਕ ਵਿਧੀਆਂ ਨਹੀਂ ਸਨ ਅਤੇ ਅਸੀਂ ਨਵੀਂ ਪ੍ਰੋਦਯੋਗਿਕੀ ਦੀ ਚਮਕ-ਦਮਕ ਨੂੰ ਕੱਟਦੇ ਨਹੀਂ।

ਉਨ੍ਹਾਂ ਸਮਿਆਂ ਵਿੱਚ, ਵਣਜ ਵਿਸ਼ੇਸ਼ ਲੋਕਾਂ ਦੀ ਸ਼੍ਰੇਣੀ ਦੇ ਹੱਥ ਵਿੱਚ ਸੀ ਅਤੇ ਲੋਕਾਂ ਨੂੰ ਜਦ ਕਦੇ ਲੋੜ ਪੈਂਦੀ ਕਿਸੇ ਵਸਤੂ ਦੇ ਵਿਰੁੱਧ ਜਿਵੇਂ ਅਜੋਕੇ ਬੈਂਕ ਗਹਿਣੇ ਰੱਖਕੇ ਕਰਦੇ ਹਨ, ਧਨ ਉਧਾਰ ਦਿਆ ਕਰਦੇ ਅਤੇ ਇਹ ਲੋਕ ਆਪਣੀ ਸੁਰਖਿਆ ਵਿੱਚ ਪੈਸੇ ਵੀ ਰੱਖਦੇ, ਜੋ ਅਜੋਕੇ ਬੈਂਕਾ ਦਾ ਮੁੱਢਲਾ ਕੰਮ ਹੈ। ਫਿਰ ਵੀ ਸਾਨੂੰ ਇਹ ਸਪਸ਼ਟ ਨਹੀਂ ਕਿ ਇਨਾਂ ਲੋਕਾਂ ਨੇ ਪੈਸੇ ਰਖਣ ਤੇ ਵਿਆਜ ਦਿਤਾ, ਪਰੰਤੂ, ਉਹ ਉਧਾਰ ਦੇਣ ਤੇ ਇਸਦੇ ਪੈਸੇ ਲੈਂਦੇ ਸੀ।

ਅਸੀਂ ਹੁਣ ਨਿਸਚਤ ਬਿੰਦੂ ਵੱਲ ਮੁੜੀਏ, ਉਸ ਸਮੇਂ ਇਕ ਵਸਤੂ ਸੀ ਜਿਸ ਨੂੰ ਸੰਸਕ੍ਰਿਤ ਜਾਂ ਹਿੰਦੀ ਵਿੱਚ ਹੁੰਡੀ ਆਖਦੇ ਸਨ ਜਿਸ ਨੂੰ ਅਜਿਹੇ ਲੋਕ ਵਰਤਦੇ ਸਨ। ਇਹ ਕਾਗਜ਼ ਦੀ ਨਹੀਂ ਸੀ, ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਕਾਗਜ਼ ਦੀ ਵਰਤੋਂ ਲਗਭਗ ਨਾ ਬਰਾਬਰ ਸੀ। ਜ਼ਰੂਰੀ ਹੀ ਇਹ ਕਾਗਜ਼ ਲਕੜ ਜਾਂ ਕਿਸੇ ਧਾਤ ਦੀ ਬਣੀ ਹੋਵੇਗੀ। ਜਾਰੀ ਕਰਣ ਵਾਲਾ ਆਦਮੀ (ਜਾਰੀ ਕਰਤਾ ਬੈਂਕ ਜੋ ਤੁਹਾਨੂੰ ਏ. ਟੀ.ਐਮ ਕਾਰਡ ਦਿੰਦਾ ਹੈ ਦੀ ਤਰਾਂ ਕੰਮ ਕਰਦਾ) ਕਿਸੇ ਦੂਸਰੇ ਸਥਾਨ ਤੇ ਕਿਸੇ ਦੂਸਰੇ ਆਦਮੀ ਦੇ ਨਾਂ ਵਿਸ਼ੇਸ਼ ਨਿਸ਼ਚਤ ਰਕਮ ਦੀ ਹੁੰਡੀ ਲਿਖਿਆ ਕਰਦਾ ਸੀ। ਜੋ ਉਸ ਹੁੰਡੀ ਨੂੰ ਲੈ ਲੈਂਦਾ ਅਤੇ ਧਾਰਕ ਨੂੰ ਉਸ ਹੁੰਡੀ ਤੇ ਲਿਖਤ ਰਕਮ ਦੇ ਦਿੰਦਾ। ਦੂਸਰੇ ਆਦਮੀ ਦਾ ਦੂਸਰੀ ਥਾਂ ਤੇ ਇਹ ਸਪਸ਼ਟ ਸੀ ਕਿ ਉਸ ਦਾ ਉਸ ਨਾਲ ਸਬੰਧ ਜਾਂ ਸਾਂਝ ਉਸ ਆਦਮੀ ਨਾਲ ਹੋਵੇਗਾ ਜੋ ਹੁੰਡੀ ਲਿਖਦਾ ਹੈ। ਹੁੰਡੀ ਧਾਰਕ ਨੂੰ ਹੁੰਡੀ ਪੇਸ਼ ਕਰਨੀ ਪੈਂਦੀ ਸੀ ਅਤੇ ਨਕਦੀ ਵਸੂਲ ਸਕਦਾ ਸੀ।

ਪ੍ਰੰਤੂ ਇਸ ਪ੍ਰਣਾਲੀ ਨੂੰ ਏ. ਟੀ. ਐਮਜ਼ ਨਾਲ ਹੀ ਕੇਵਲ ਜੋੜਿਆ ਹੈ ਅਤੇ ਅਜੋਕੀ ਬੈਂਕਿਗ ਪ੍ਰਣਾਲੀ ਨੂੰ ਨਹੀਂ ਜੋ ਕਿ ਇਸ ਦੇ ਉਲਟ ਸਾਰੀ ਦੁਨੀਆ ਵਿੱਚ ਪ੍ਰਚਲਤ ਹੈ। ਕਿਂਉਕਿ ਕੁਝ ਕਾਰਣ ਹਨ ਜਿਸ ਬਾਰੇ ਨੀਚੇ ਗਲਬਾਤ ਕੀਤੀ ਗਈ ਹੈ।

ਹੁੰਡੀ ਇਕ ਖਾਸ ਵਸਤੂ ਸੀ, ਜਿਸ ਨੂੰ ਦੂਰ ਦੁਰਾਡੇ, ਜਿਸ ਦੇ ਨਾਂ ਸੰਬੋਧਿਤ ਹੈ ਉਸ ਨੂੰ ਪੇਸ਼ ਕਰਕੇ ਪੈਸੇ ਪ੍ਰਾਪਤ ਕੀਤੇ ਜਾ ਸਕਦੇ ਸਨ। ਇਸ ਨੇ ਯਾਤਰਾ ਦੌਰਾਨ ਨਕਦੀ  ਚੁੱਕਣ ਦੀ ਲੋੜ ਨੂੰ ਅਲੋਪ ਕਰ ਦਿਤਾ ਜੋ ਏ.ਟੀ. ਐਮਜ਼ ਦਾ ਮੁੱਢਲਾ ਕੰਮ ਹੈ।

ਅਜੋਕੇ ਸਮਿਆਂ ਵਿੱਚ ਬੈਂਕਾ ਦੁਆਰਾ ਕੋਈ ਹੋਰ ਸੇਵਾ ਨਹੀਂ ਜਿਸ ਵਿਧੀ ਦੁਆਰਾ ਇਕ ਆਦਮੀ ਪੈਸੇ ਜਮਾ ਕਰਾ ਸਕੇ ਅਤੇ ਇੱਕ ਵਸਤੂ ਉਸੇ ਵਸਤੂ ਦੀ ਤਰ੍ਹਾਂ ਅਤੇ ਉਹ ਪੁਰਖ ਜਾਂ ਇਸਤਰੀ ਦੂਰ ਕਿਸੇ ਥਾਂ ਤੇ ਵਸਤੂ ਪੇਸ਼ ਕਰਕੇ ਪੈਸੇ ਨਕਦ ਕਰਵਾ ਸਕੇ—ਸਿੱਧੇ ਤੋਰ ਤੇ ਏ. ਟੀ. ਐਮਜ਼ ਨਾਲ ਹੀ ਮਿਲਦੀ-ਜੁਲਦੀ ਹੈ।

ਉਨ੍ਹਾਂ ਸਮਿਆਂ ਵਿੱਚ ਯਾਤਰਾ ਸਾਧਾਰਨ ਤੌਰ ਤੇ ਪੈਦਲ ਜਾਂ ਗੱਡਿਆਂ ਵਿੱਚ ਕੀਤੀ ਜਾਂਦੀ ਸੀ ਅਤੇ ਇਸ ਤੋਂ ਵੱਧਕੇ ਵੱਡਾ ਖੇਤਰ ਜੰਗਲ ਨਾਲ ਢੱਕਿਆ ਹੁੰਦਾ ਸੀ। ਜਿਸ ਕਰਕੇ ਯਾਤਰੀਆਂ ਦੇ ਵਿੱਚ ਪੈਸੇ ਚੁੱਕ ਕੇ ਲੈ ਜਾਣ ਨਾਲ ਲੂੱਟੇ ਜਾਣ ਦੇ ਖਤਰੇ ਦਾ ਡਰ ਪੈ ਜਾਂਦਾ ਸੀ। ਇਸ ਲਈ ਉਹ ਇਸ ਨੂੰ ਕਾਰਡ ਜਾਂ ਹੁੰਡੀ ਵਿੱਚ ਬਦਲਾਵ ਕਰਣ ਨੂੰ ਪਹਿਲ ਦਿੰਦੇ ਸਨ। ਫਿਰ ਵੀ, ਹੁੰਡੀ ਵੀ ਲੁੱਟੀ ਜਾ ਸਕਦੀ ਸੀ ਅਤੇ ਕਿਸੇ ਖਾਸ ਹੁੰਡੀ ਲਈ ਕੋਈ ਕੂਟਸੰਕੇਤ ਨਹੀਂ ਸੀ ਹੁੰਦਾ। ਪ੍ਰੰਤੂ ਉਨ੍ਹਾਂ ਸਮਿਆਂ ਵਿੱਚ ਡਾਕੂ ਯਾਤਰਾ ਦੌਰਾਨ ਹੀ ਲੁੱਟਦੇ ਹੁੰਦੇ ਅਤੇ ਸ਼ਹਿਰ ਵਿੱਚ ਨਹੀਂ। ਆਮ ਤੌਰ ਤੇ, ਅਤੇ ਇੱਕ ਡਾੱਕੂ ਕਦੇ ਵੀ ਅਜਿਹੀ ਵਿਪਤਾ ਨਹੀਂ ਸੀ ਲੈਂਦਾ ਕਿ, ਉਹ ਵਸਤੂ ਲਏ ਅਤੇ ਸ਼ਹਿਰ ਚਲਿਆ ਜਾਵੇ ਜਿਥੋਂ ਉਹ ਉਸ ਵਿਅਕਤੀ ਤੋਂ ਪੈਸੇ ਲੈ ਲਵੇਗਾ । ਉਨ੍ਹਾਂ ਕੋਲ ਅਜਿਹਾ ਖੁੱਲ੍ਹਾ ਸਮਾਂ ਕਦੇ ਨਹੀਂ ਸੀ ਹੁੰਦਾ।

ਭਾਵੇਂ ਹੁੰਡੀ ਨਾਲ ਸਾਰੀਆਂ ਹੋਰ ਸੰਭਾਵਨਾਵਾਂ ਤਾਂ ਨਹੀਂ ਸਨ ਹੁੰਦੀਆਂ, ਜਿੰਨੀਆਂ ਅੱਜ ਦੇ ਏ.ਟੀ. ਐਮਜ਼ ਨਾਲ ਹਨ, ਉਨ੍ਹਾਂ ਵਿੱਚੋਂ ਕੁੱਝ ਇਹ ਹਨ-

  • ਇਹ ਇੱਕ ਦੂਰ ਦੇ ਸਥਾਨ ਤੇ ਚਲੰਤ ਹੋ ਸਕਦੀ ਸੀ ਜਿਸ ਮਨੁੱਖ ਲਈ ਸੰਬੋਧਿਤ ਕੀਤੀ ਗਈ ਸੀ।
  • ਕੇਵਲ ਜਿਸ ਨੂੰ ਸੰਬੋਧਨ ਕੀਤਾ ਗਿਆ ਸੀ, ਤੋਂ ਹੀ ਧਨ ਪ੍ਰਾਪਤ ਕੀਤਾ ਜਾ ਸਕਦਾ ਸੀ। ਅਤੇ ਕਿਸੇ ਹੋਰ ਵਿਅਕਤੀ ਤੋਂ ਨਹੀਂ ਜਿਸ ਨਾਲ ਉਸ ਦੀ ਦੂਰ-ਸਥਾਨ ਤੇ ਸਾਂਝ ਹੋਵੇ। 
  • ਰਾਤ ਸਮੇਂ ਕੰਮ ਕਰਨਾ ਉਪਲਬਧ ਨਹੀਂ ਸੀ।
  • ਜੇਕਰ ਤੁਸੀਂ ਗਲਤ ਥਾਂ ਤੇ ਰੱਖ ਦਿਓ ਜਾਂ ਖੋ ਦਿਓ, ਦੂਸਰਾ ਵਿਅਕਤੀ, ਜਿਸ ਨੂੰ ਇਹ ਮਿਲ ਜਾਵੇ ਜਾਂ ਲੱਭ ਜਾਵੇ, ਸੰਬੋਧਿਤ ਵਿਅਕਤੀ ਦੇ ਅੱਗੇ ਰੱਖਕੇ ਪੈਸੇ ਲੈ ਸਕਦਾ ਸੀ। ਉਸ ਸਮੇਂ ਕੂਟ ਸੰਕੇਤ ਜਾਂ ਪ੍ਰਕੋਤਾ ਨਾਮ ਨਹੀਂ ਸਨ। 
  • ਅਤੇ ਅੰਤ ਵਿੱਚ, ਇਹ ਕੇਵਲ ਇੱਕ ਵਾਰੀ ਹੀ ਵਰਤਣ ਯੋਗ ਸੀ ਅਤੇ ਦੋਬਾਰਾ ਪੈਸੇ ਕਢਾਉਣ ਲਈ ਨਹੀਂ ਸੀ ਵਰਤਿਆ ਜਾ ਸਕਦਾ।

ਫਿਰ ਵੀ, ਉਪਰੋਕਤ ਸਾਰੇ ਹੀ ਭੇਦਾਂ ਅਤੇ ਕਮੀਆਂ ਦੇ ਹੁੰਦੇ ਹੋਏ, ਇਹ ਫਿਰ ਵੀ ਸਾਧਾਰਣ ਅਤੇ ਸੁਰਖਿਅਤ ਵਿਕਲਪਾਂ ਵਿਚੋਂ ਇੱਕ ਸੀ, ਜੋ ਪ੍ਰਤੱਖ ਹੀ ਅੱਜ ਦੇ ਏ. ਟੀ. ਐਮਜ਼ ਨਾਲ ਮੇਲ ਖਾਂਦਾ ਸੀ, ਅਤੇ ਕਿਸੇ ਵੀ ਤਰਾਂ ਉਨ੍ਹਾਂ ਸਮਿਆਂ ਵਿੱਚ ਲੋੜਾਂ ਪੂਰੀਆਂ ਕਰਦਾ ਸੀ। ਸਮਾਂ ਲੰਘਦਾ ਰਹਿੰਦਾ ਹੈ ਅਤੇ ਤਕਨੀਕਾਂ ਬਦਲ ਜਾਦੀਆਂ ਹਨ—ਜੀਵਨ ਚਲਦਾ ਅਤੇ ਤੁਰਦਾ ਰਹਿੰਦਾ ਹੈ।

ਇਸ ਲੇਖ ਨੂੰ ਅੰਗਰੇਜ਼ੀ ਵਿੱਚ, ਇੱਥੇ, ਪੜੋ।

~ by sdkrdk on September 4, 2008.

One Response to “ਪੁਰਾਤਨ ਭਾਰਤ ਵਿੱਚ ਏ. ਟੀ. ਐੱਮ ਦੀ ਵਰਤੋਂ”

  1. I love your site!

    _____________________
    Experiencing a slow PC recently? Fix it now!

Leave a Reply